
ਪਿਆਰੇ ਦੋਸਤਾਂ ਲਈ . . .

ਲਿਖਤ : ਪਰਮਿੰਦਰ ਸੋਢੀ
ਪੁਸਤਕ : ਦੌੜ ਕੇ ਕੌਣ ਮਿਲਦਾ ਹੈ ?
- ਸੱਤ ਅਰਬ ਲੋਕ ਨੇ। ਸੱਤਰ ਅਰਬ ਸੋਹਣੀਆਂ ਥਾਵਾਂ। ਸੱਤ ਸੌ ਅਰਬ ਮਾਣਨ ਵਾਲ਼ੀਆਂ ਗੱਲਾਂ। ਜਿੰਨਾ ਮਰਜ਼ੀ ਜੀ ਲਓ। ਘਾਟਾ ਕਿਸ ਗੱਲ ਦਾ ਹੈ? ਜ਼ਿੰਦਗੀ ਸਮੁੰਦਰ ਹੈ। ਇਸ ਵੱਲ ਜਾਓ ਤਾਂ ਚਮਚੇ ਲੈ ਕੇ ਨਾ ਜਾਓ। ਘੱਟੋ ਘੱਟ ਬਾਲਟੀ ਜਾਂ ਟੱਬ ਤਾਂ ਲੈ ਕੇ ਜਾਓ। ਇੱਥੇ ਜੋ ਲਭੋਗੇ ਉਹੀ ਮਿਲੇਗਾ।
ਬੋਰ ਹੋ ਜਾਣਾ ਜਾਂ ਉਦਾਸ ਹੋ ਜਾਣਾ ਜਾਂ ਪਿਆਰ ਕਰੀ ਜਾਣਾ
ਜਾਂ ਆਲ਼ੇ-ਦੁਆਲ਼ੇ ਦੇ ਲੋਕਾਂ ਦੀ ਨਾਟਕਬਾਜ਼ੀ ਨੂੰ ਦੇਖ ਕੇ ਖਿਝੀ ਜਾਣਾ :
ਜਿਨ੍ਹਾਂ ਜਵਾਨ ਬੱਚਿਆਂ ਵਿਚ ਇਹ ਗੱਲਾਂ ਨਜ਼ਰ ਆਉਣ ਤਾਂ ਸਮਝੋ ਇਹ ਬੱਚੇ ਬੜੇ ਇੰਨਟੈਲੀਜੈਂਟ ਨੇ। ਸੈਂਸਟਿਵ ਨੇ।ਆਮ ਨਾਲ਼ੋਂ ਜ਼ਿਆਦਾ ਬੌਧਿਕ ਪੱਧਰ (1.Q.) ਦੇ ਮਾਲਕ ਨੇ।
ਇਨ੍ਹਾਂ ਨੂੰ ਕਹਿਣ ਲਈ ਮੇਰੇ ਕੋਲ਼ ਬੜਾ ਕੁਝ ਹੈ।
ਪਰ ਅੱਜ ਸਿਰਫ਼ ਚਾਰ ਗੱਲਾਂ।
ਇਕ : ਤੁਸੀਂ ਜੀਵਨ ਜਿਊਂਦੇ ਨਹੀਂ ਹੋ ਸਗੋਂ ਤੁਸੀਂ ਆਪ ਜੀਵਨ ਹੋ। ਜੀਵਨ ਨੇ ਖਿੜਨਾ, ਡਿੱਗਣਾ ਤੇ ਉੱਡਣਾ ਹੀ ਹੁੰਦਾ ਹੈ।
ਦੋ : ਪਿਆਰ ਕਰਨਾ ਅਤੇ ਪਿਆਰ ‘ਚ ਧੋਖੇ ਖਾਣਾ, ਪਿਆਰ ਨਾ ਕਰਨ ਨਾਲ਼ੋਂ ਕਿਤੇ ਬਿਹਤਰ ਹੁੰਦਾ ਹੈ।
ਤਿੰਨ : ਮੈਨੂੰ ਪਤਾ ਹੈ ਕਿ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਇਕ ਚੰਗਾ ਜਾਂ ਇਕ ਸੋਹਣਾ ਕੰਮ ਕਰਦੇ ਹੋ ਤਾਂ ਤੁਹਾਡੇ ਮਾਪਿਆਂ ਨੂੰ ਉਹ ਦਸ ਜਾਂ ਸੌ ਜਾਂ ਹਜ਼ਾਰ ਨਜ਼ਰ ਆਉਂਦਾ ਹੈ। ਤੁਸੀਂ ਹੱਸਦੇ ਹੋ ਤਾਂ ਤੁਹਾਡੇ ਮਾਪਿਆਂ ਦੀਆਂ ਰੂਹਾਂ ਖੁਸ਼ੀ ਨਾਲ਼ ਝੂਮ ਜਾਂਦੀਆਂ ਹਨ। ਕੀ ਇਹ ਛੋਟੀ ਗੱਲ ਹੈ ?
ਚਾਰ : ਸੱਤ ਅਰਬ ਲੋਕ ਨੇ। ਸੱਤਰ ਅਰਬ ਸੋਹਣੀਆਂ ਥਾਵਾਂ। ਸੱਤ ਸੌ ਅਰਬ ਮਾਣਨ ਵਾਲ਼ੀਆਂ ਗੱਲਾਂ। ਜਿੰਨਾ ਮਰਜ਼ੀ ਜੀ ਲਓ। ਘਾਟਾ ਕਿਸ ਗੱਲ ਦਾ ਹੈ? ਜ਼ਿੰਦਗੀ ਸਮੁੰਦਰ ਹੈ। ਇਸ ਵੱਲ ਜਾਓ ਤਾਂ ਚਮਚੇ ਲੈ ਕੇ ਨਾ ਜਾਓ। ਘੱਟੋ ਘੱਟ ਬਾਲਟੀ ਜਾਂ ਟੱਬ ਤਾਂ ਲੈ ਕੇ ਜਾਓ। ਇੱਥੇ ਜੋ ਲਭੋਗੇ ਉਹੀ ਮਿਲੇਗਾ।
ਤੇਰੇ ਮੂਹਰੇ ਥਾਨ ਸੁੱਟਿਆ,
ਸੁੱਥਣ ਸਵਾ ਲੈ ਚਾਹੇ ਲਹਿੰਗਾ।